skip to main  |
      skip to sidebar
          
        
          
        
Punjabi Sad Shayari in Punjabi

ਤੇਰੇ ਕਰੀਬ ਆਣ ਦਾ ਮੋਕਾ ਹੀ ਨਹੀ ਮਿਲਿਆ,
 ਤੈਨੂੰ ਗਲੇ ਲਗਾਉਣ ਦਾ ਮੋਕਾ ਹੀ ਨਹੀ ਮਿਲਿਆ ।
   
 ਸਾਰੀ ਉਮਰੇ ਵਹਿੰਦੇ ਰਹੇ ਸਾਡੀਆ ਅੱਖਾ ਵਿੱਚੋ ਹੰਝੂ,
 ਤੈਨੂੰ ਅੱਖਾ ਚ ਵਸਾਉਣ ਦਾ ਮੋਕਾ ਹੀ ਨਹੀ ਮਿਲਿਆ ।
 
 ਤੇਰੀਆ ਹੀ ਮਜਬੂਰੀਆ ਪਰੇਸ਼ਾਨੀਆ ਸੁਣਦੇ ਬੀਤੀ
 ਆਪਣਾ ਦੁੱਖ ਸੁਨਾਉਣ ਦਾ ਮੋਕਾ ਹੀ ਨਹੀ ਮਿਲਿਆ ।
 
 ਤੇਰਾ ਦੂਰ ਬਸੇਰਾ ਸੀ ਸਾਡੇ ਤੇ ਅੱਤ ਗਰੀਬੀ ਸੀ
   ਸ਼ਹਿਰ ਤੇਰੇ ਜਾਣ ਦਾ ਮੋਕਾ ਹੀ ਨਹੀ ਮਿਲਿਆ ।
 
 ਅਸੀ ਵੀ ਬਟੂਏ ਵਿੱਚ ਸਾਭ ਸਾਭ ਰੱਖਦੇ ਯਾਰਾ
 ਤੇਰੇ ਨਾਲ ਫੋਟੋ ਖਿਚਾਣ ਦਾ ਮੋਕਾ ਹੀ ਨਹੀ ਮਿਲਿਆ ।
 
 ਉਮਰ ਘੱਟ ਪੈ ਗਈ ਮੇਰੀ ਤੇਰੀਆ ਅਜਮਾਇਸ਼ਾ ਅੱਗੇ
 ਤੈਨੂੰ ਕਦੇ ਅਜਮਾਉਣ ਦਾ ਮੋਕਾ ਹੀ ਨਹੀ ਮਿਲਿਆ
   
 
 
          
      
 
  
 
 
  
 
No comments:
Post a Comment