Search

Top Jokes



Punjabi Shayri

Dec 21, 2012

ਜੇ ਕੁੜੀਏ ਇੱਕ ਗੱਲ ਮੈਂ ਆਖਾਂ ਗੱਲ ਦਾ ਬੁਰਾ ਮਨਾਈ ਨਾਂ,
ਚੁੰਨੀ ਤੇਰੇ ਤਾਜ ਹੈ ਸਿਰ ਦਾ ਸਿਰ ਤੋਂ ਚੁੰਨੀ ਲਾਹੀਂ ਨਾਂ,
ਫੈਸ਼ਨ ਦੀ ਪੈ ਮਾਰ ਤੇਰੇ ਤੇ ਤਨ ਤੋਂ ਕਪੜਾ ਘਟ ਚਲਿਆ,
ਸ਼ਾਨ ਦੁਪੱਟਾ ਸਿਰ ਦੀ ਸੀ ਜੋ ਕਿਓਂ ਸਿਰਾਂ ਤੋਂ ਹਟ ਚੱਲਿਆ,
ਸਿਰ ਸੋਹੇ ਸੋਹੀ ਫੁਲਕਾਰੀ, ਸਿਰੋਂ ਇਹਨੂੰ ਸਰਕਾਈ ਨਾਂ,
ਚੁੰਨੀ ਤੇਰੇ ਤਾਜ ਹੈ ਸਿਰ ਦਾ ਸਿਰ ਤੋਂ ਚੁੰਨੀ ਲਾਹੀਂ ਨਾਂ।
ਅਣਖ ਸਿਦਕ ਹੈ ਵੱਡਾ ਗਹਿਣਾ ਰੱਖੀਂ, ਮੇਰੀ ਗੱਲ ਯਾਦ ਕੁੜੇ,
ਮਾਣ ਹੈਂ ਤੂੰ ਬਾਬਲ ਦੀ ਪੱਗ ਦਾ, ਘਰ ਦੀ ਹੈਂ ਜਾਇਦਾਦ ਕੁੜੇ,
ਟੋਹਰ ਇਜ਼ਤ ਦੇ ਨਾਲ ਹੁੰਦੀ ਏ ਇਜ਼ਤ, ਕਦੇ ਗਵਾਈ ਨਾਂ,
ਚੁੰਨੀ ਤੇਰੇ ਤਾਜ ਹੈ ਸਿਰ ਦਾ ਸਿਰ ਤੋਂ ਚੁੰਨੀ ਲਾਹੀਂ ਨਾਂ।
ਤੂੰ ਪੰਜਾਬਣ ਟੋਹਰ ਹੈ ਵਖਰੀ, ਗੱਲ ਕਿਓਂ ਇਹ ਵਿਸਾਰੀ ਤੂੰ,
ਵਿਚ ਤ੍ਰਿੰਝਨਾ ਰੌਣਕ ਨਹੀਓਂ ਲੈ ਕਿਥੇ ਉਡਾਰੀ ਤੂੰ ,
ਮੈਂ ਤਾਂ ਤੇਰੇ ਹਿੱਤ ਨੂੰ ਲਿਖਦਾ, ਤੂੰ ਕੰਨੀਂ ਕਤਰਾਈ ਨਾਂ,
ਚੁੰਨੀ ਤੇਰੇ ਤਾਜ ਹੈ ਸਿਰ ਦਾ ਸਿਰ ਤੋਂ ਚੁੰਨੀ ਲਾਹੀਂ ਨਾਂ।
ਤੂੰ ਚੁੰਨੀ ਸਿਰ ਤੋਂ ਲਾਹੀਂ ਨਾਂ।

No comments:

Post a Comment

 

Join Me on Facebook

Archive

Blog Widget by LinkWithin