ਮੂਹਰੇ ਸਿੰਘ ਖਾੜਕੂ ਖੜਾ।
ਹੱਥ ਵਿੱਚ ਫੜੇ ਹਥਿਆਰ ਬਈ
ਸੱਜੇ ਗੁੱਟ ਵਿੱਚ ਪਾਇਆ ਹੈ ਕੜਾ।
ਕਰਦੇ ਜੁਲਮ ਜਿਹੜੇ ਦੱਲੇ ਬਣ ਸਰਕਾਰ ਦੇ।
ਪੱਤਿਆ ਦੇ ਵਾਂਗੂੰ ਹੱਡ ਉਹਨਾ ਦੇ ਖਿਲਾਰ ਦੇ।
ਸਰੇਆਮ ਵਿੱਚ ਹਾਏ ਬਾਜਾਰ ਦੇ
ਪਾਪ ਵਾਲਾ ਸਿੰਘ ਭੰਨਦੇ ਘੜਾ।
ਕਿਵੇਂ ਕਰਦੂ ਕੋਈ ਮਜਲੂਮ ਉੱਤੇ ਵਾਰ ਬਈ
ਮੂਹਰੇ ਸਿੰਘ ਖਾੜਕੂ ਖੜਾ।
ਹੱਥ ਵਿੱਚ ਫੜੇ ਹਥਿਆਰ ਬਈ
ਸੱਜੇ ਗੁੱਟ ਵਿੱਚ ਪਾਇਆ ਹੈ ਕੜਾ।
ਰਾਖੇ ਇੱਜਤਾਂ ਦੇ ਸਿੰਘ ਹੱਕ ਸੱਚ ਲਈ ਲੜਦੇ।
ਡਰਦੇ ਨਾ ਮੌਤ ਕੋਲੋ ਹੱਸ ਹੱਸ ਫਾਂਸੀ ਚੜਦੇ।
ਜਦੋ ਛੱਡਦੇ ਜੈਕਾਰਾ ਸਿੰਘ ਸੂਰਮੇ
ਵੈਰੀਆਂ ਦਾ ਥਰ ਥਰ ਕੰਬਦਾ ਧੜਾ।
ਕਿਵੇਂ ਕਰਦੂ ਕੋਈ ਮਜਲੂਮ ਉੱਤੇ ਵਾਰ ਬਈ
ਮੂਹਰੇ ਸਿੰਘ ਖਾੜਕੂ ਖੜਾ।
ਹੱਥ ਵਿੱਚ ਫੜੇ ਹਥਿਆਰ ਬਈ
ਸੱਜੇ ਗੁੱਟ ਵਿੱਚ ਪਾਇਆ ਹੈ ਕੜਾ।
ਬੇੜੀਆਂ ਚ ਜਕੜੇ ਤੇ ਜਦੋ ਹਮਲਾ ਕੋਈ ਕਰਦਾ।
ਭੁੱਖੇ ਸੇਰ ਵਾਂਗੂੰ ਸਿੰਘ ਵੈਰੀਆਂ ਤੇ ਵਰਦਾ।
ਸੁਣਕੇ ਕੜਾਕੇ ਸੇਰ ਦੀ ਚਪੇੜ ਦਾ
ਮੂਤ ਗਿਆ ਵੈਰੀ ਵਿੱਚ ਹੀ ਖੜਾ।
ਕਿਵੇਂ ਕਰਦੂ ਕੋਈ ਮਜਲੂਮ ਉੱਤੇ ਵਾਰ ਬਈ
ਮੂਹਰੇ ਸਿੰਘ ਖਾੜਕੂ ਖੜਾ।
ਹੱਥ ਵਿੱਚ ਫੜੇ ਹਥਿਆਰ ਬਈ
ਸੱਜੇ ਗੁੱਟ ਵਿੱਚ ਪਾਇਆ ਹੈ ਕੜਾ।
.............ਜਸਵੀਰ ਸਿੰਘ ਸਤੌਜ
No comments:
Post a Comment